Punjab Police SI Paper 1 Exam 16 Oct 2022

Show Para  Hide Para 
Question Numbers: 96-100
ਮਧਕਾਲੀਨ ਭਾਰਤ ਵਿਚ ਦਲਿਤ ਦੀ ਸਥਿਤੀ ਤੇ ਮਾਨਸਿਕਤਾ ਨੂੰ ਮਨੁੰਵਾਦੀ ਵਿਚਾਰਧਾਰਾ ਅਤੇ ਕਰਮ ਸਿਧਾਂਤਾਂ ਵਰਗੇ ਪ੍ਰਾਭੌਤਿਕ ਵਿਚਾਰਾਂ ਨੇ ਆਤਮ-ਹੀਣਤਾ ਅਤੇ ਜ਼ਹਿਨੀ ਗੁਲਾਮੀ ਦੇ ਅਹਿਸਾਸ ਨਾਲ ਭਰ ਦਿੱਤਾ ਸੀ। ਅਜਿਹੀ ਸਥਿਤੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੁਲੀਨ ਵਰਗ ਦੇ ਵਿਚਾਰਧਾਰਾਈ ਪ੍ਰਬੰਧਾਂ ਦਾ ਪ੍ਰਤੀ-ਉਤਰ ਪੇਸ਼ ਕਰਨ ਲਈ ਕ੍ਰਾਂਤੀਕਾਰੀ ਉਪਦੇਸ਼ਾਂ ਦੇ ਰੂਪ ਵਿਚ ਸਾਹਮਣੇ ਆਉਂਦੀ ਹੈ ਅਤੇ ਦਬੇ-ਕੁਚਲੇ, ਨੀਵੇਂ-ਨਿਤਾਣੇ ਲੋਕਾਂ ਨੂੰ ਆਤਮ-ਸਨਮਾਨ ਨਾਲ ਜਿਉਣ ਦਾ ਰਾਹ ਸਿਖਾਉਂਦੀ ਹੈ। ਮਧਕਾਲੀ ਚੇਤਨਾ ਵਿਧੀ ਦੇ ਅਨੁਰੂਪ ਬਾਣੀ ਦੇ ਇਨ੍ਹਾਂ ਉਪਦੇਸ਼ਾਂ ਦੇ ਸਰੋਕਾਰ ਡੂੰਘੀ ਤਰ੍ਹਾਂ ਆਮ-ਲੋਕਾਈ ਅਤੇ ਦਲਿਤ ਵਰਗਾਂ ਨਾਲ ਜੁੜੇ ਹੋਏ ਹਨ। ਇਸ ਤਰ੍ਹਾਂ ਗੁਰਬਾਣੀ ਦਾ ਸਮੁੱਚਾ ਪਾਠ ਪ੍ਰਬੰਧ ਹਾਸ਼ੀਆਗਤ-ਚੇਤਨਾ ਦਾ ਟੈਕਸਟ ਬਣ ਕੇ ਉਭਰਦਾ ਹੈ। ਇਸ ਤੋਂ ਇਲਾਵਾ ਇਹ ਹਰ ਤਰਾਂ ਦੇ ਦਮਨ ਅਤੇ ਸ਼ੋਸ਼ਣ ਦੇ ਖਿਲਾਫ਼ ਸੰਘਰਸ਼ ਕਰਨ ਦੀ ਪ੍ਰੇਰਨਾ ਵੀ ਜਗਾਉਂਦਾ ਹੈ। ਇਹ ਮਨੁੱਖ ਮਾਤਰ ਦੀ ਬੁਨਿਆਦੀ ਏਕਤਾ ਅਤੇ ਸਮਾਨਤਾ ਦਾ ਅਜਿਹਾ ਧਰਾਤਲ ਤਲਾਸ਼ ਕਰਦਾ ਹੈ ਜਿੱਥੇ ਕੁਲੀਤ ਅਤੇ ਦਲਿਤ, ਗਰੀਬ ਅਤੇ ਅਮੀਰ, ਇਸਤਰੀ ਅਤੇ ਪੁਰਸ਼ ਦਾ ਵਿਤਕਰਾ ਮਿਟ ਜਾਂਦਾ ਹੈ। ਮਨੂੰਵਾਦੀ ਵਿਚਾਰਧਾਰਾ ਅਨੁਸਾਰ ਇਸ ਦੇਸ਼ ਵਿਚ ਦਲਿਤ ਜਾਂ ਸ਼ੂਦਰ ਨੂੰ ਸ਼ਾਸਤਰ ਪੜ੍ਹਨ ਸੁਣਨ ਦਾ ਕੋਈ ਹੱਕ ਨਹੀਂ ਸੀ। 
© examsnet.com
Question : 96
Total: 100
Go to Question: